Wednesday, September 28, 2011

Tuesday, August 3, 2010

Thursday, May 27, 2010

ਬੇਰੰਗ ਮਹਿੰਦੀ


ਦੋਸਤੋ ਰੋਜ਼ੀ ਮਾਨ(ਇੰਡੀਆਂ)ਬਹੁਤ ਪ੍ਰਭਾਵਸ਼ਾਲੀ ਹਾਇਕੂ ਲਿਖਦੇ ਹਨ ਅੱਜ ਉਹਨਾ ਦੇ ਹਾਇਕੂ 'ਤੇ ਹਾਇਗਾ ਹਾਜ਼ਰ ਹੈ । ਮੈਨੂੰ ਵਿਸ਼ਵਾਸ਼ ਹੈ ਤੁਹਾਨੂੰ ਜਰੂਰ ਪਸੰਦ ਆਇਗਾ

Sunday, March 28, 2010

Tuesday, March 2, 2010

Wednesday, December 23, 2009

Wednesday, December 16, 2009

ਜਨਮ ਦਿਨ ਮੁਬਾਰਕ ਗੁਨਗੀਤ (ਬੇਟੇ ਦੇ ਜਨਮ ਦਿਨ ਤੇ 20 ਦਸੰਬਰ )




INTERNATIOLAL INFORMATICS OLYMPIAD ਵੱਲੋਂ 2005 ਵਿੱਚ ਕੰਪਿਊਟਰ ਸਬੰਧੀ ਕਰਾਏ ਮੁਕਾਬਲੇ ਵਿੱਚ ਸਕੂਲ ਵਿੱਚ first rank ਅਤੇ ਪੰਜਾਬ ਵਿੱਚੋਂ 2ndrank . ਜਦੋਂ ਉਹ first grade ਵਿੱਚ ਸੀ

Tuesday, September 29, 2009

Sunday, September 20, 2009

ਘਰ ਉਡੀਕਦਾ ਹੈ



ਇੱਕ ਖਤ


ਮੈਂ ਬੂਹਾ ਖੂੱਲਾ ਛੱਡ
ਸਰਦਲ ਤੇ ਬੈਠ
ਉਡੀਕਦਾ ਰਿਹਾ ਤੈਨੂੰ
ਕਦੇ ਭੁੱਲ ਕੇ ਰਾਹ , ਆਵੇਂਗਾ ਮੇਰੇ ਵਿਹੜੇ
ਵਰਿਹਆਂ ਦੀ ਉਡੀਕ ਬਾਅਦ ਪਤਾ ਲੱਗਾ
ਕਿ ਤੂੰ ਤਾਂ ਆਪਣੇ ਘਰ ਵੀ ਨਹੀਂ
ਤੈਨੂੰ ਘਰ ਮੋੜਨ ਤੁਰਿਆ
ਅੱਖਾਂ ਨੂੰ ਤੇਰਾ ਪਰਛਾਵਾਂ ਦਿਸਿਆ
ਸਿਰਫ ਤੇਰਾ ਪ੍ਰਛਾਵਾਂ
ਤੇ ਉਸ ਵਿੱਚ
ਬੇਚੈਨੀ, ਤੜਪ, ਭਟਕਣਾ
ਇਹ ਪਰਛਾਵਾਂ ਸ਼ੁਰੂ ਕਿਥੋਂ ਹੋਇਆ
ਉਹ ਥਾਂ ਤਾਂ ਨਾ ਲੱਭੀ
ਹਰ ਵਾਰ ਉਹ ਜਗਾਹ ਮਿਲ਼ ਜਾਂਦੀ
ਜਿਸ ਲਈ ਤੇਰਾ ਪਰਛਾਵਾਂ
ਤੜਫਦਾ ਸੀ
ਮੈਂ ਖਿੱਚ ਧੂਹ ਕੇ ਉਸ ਮੰਜ਼ਿਲ ਨੂੰ
ਤੇਰੇ ਪਰਛਾਵੇਂ ਨੇੜੇ ਕਰਦਾ
ਤੇਰੀ ਕਾਂ ਖਾ ਕੇ ਜੰਮੀ ਪਿਆਸ
ਨਵੇਂ ਨਿਸ਼ਾਨੇ ਲਈ ਫਿਰ ਭਟਕ ਉਠਦੀ
ਤੇਰੀ ਹਰ ਚਾਹਤ ਨੂੰ ਮੈਂ
ਤੇਰੇ ਬੂਹੇ ਅੱਗੇ ਲਿਆ ਰੱਖਿਆ
ਤੂੰ ਫਿਰ ਵੀ ਘਰ ਨਾ ਮੁੜਿਆ
.........ਯਾਦ ਕਰ ਉਹ ਖਿਣ
ਜਦ ਤੂੰ ਮੈਨੂੰ ਪੁਛਿਆ ਸੀ
ਸਾਡੇ ਵਿਚਲੇ ਰਿਸ਼ਤੇ ਦਾ ਨਾਮ
ਤੇ ਤੂੰ
ਉਸ ਰਿਸ਼ਤੇ ਦਾ ਨਾਮ ਪੁੱਛ ਕੇ ਹੀ ਸਾਹ ਲਿਆ ਸੀ
......ਤੇ ਅੱਜ ਤੇਰੇ ਭਟਕਦੇ ਪਰਛਾਵੇਂ ਦੇ ਪੈਰੀਂ
ਆਪਣਾ ਆਪ ਭੇਟ ਰੱਖ ਮੈਂ ਪੁਛਦਾ ਹਾਂ
ਉਸ ਰਿਸ਼ਤੇ ਦੇ ਨਾਮ ਦੀ ਸਾਰਥਿਕਤਾ
ਤਾਂ ਤੈਨੂੰ ਤੇਰੇ ਰਿਸ਼ਤਿਆਂ ਦੇ ਸ਼ਬਦਕੋਸ਼ ਵਿੱਚੋਂ
ਕੋਈ ਇੱਕ ਸ਼ਬਦ ਵੀ ਨਾ ਮਿਲਿਆ..............
ਪਰ ਕਦੇ ਕਦੇ ਚੁੱਪ ਵੀ
ਬਹੁਤ ਅੱਛਾ ਸੰਵਾਦ ਰਚ ਜਾਂਦੀ ਹੈ
ਚੁੱਪ ਦੀ ਬੋਲੀ ਸਮਝ
ਅੱਜ ਤੇਰੇ ਰਿਸ਼ਤਿਆਂ ਦੇ ਬਚਾਅ ਲਈ
ਆਪਣੇ ਲਈ
ਆਪਣੇ ਘਰ ਦਾ ਬੂਹਾ ਬੰਦ ਕਰ
ਸਭ ਕੁਛ ਛੱਡ ਛਡਾ
ਬਿਨਾ ਕੋਈ ਮੰਜ਼ਿਲ ਮਿਥੇ
ਜਾ ਰਿਹਾ ਹਾਂ
ਮੇਰੇ ਰਾਹ ਖਰਚੇ ਲਈ
ਮੇਰੀ ਝੋਲੀ ਗੁੱਸਾ , ਘਿਰਣਾ, ਰੋਸ ਉਲਾਹਮੇ ਪਾ
ਪਰ ਇੱਕ ਬੇਨਤੀ ਹੈ
ਮੇਰੇ ਦੋਸਤ !
ਮੇਰੇ ਲਈ ਨਹੀਂ ,
ਆਪਣੇ ਲਈ ,
ਆਪਣੇ ਪਰਵਾਰ ਲਈ
ਬਸ ਤੂੰ ਘਰ ਮੁੜ ਜਾ
ਘਰ ਮੁੜ ਜਾ
ਮੁੜ ਜਾ.................................

Sunday, September 13, 2009

ਸ਼ੀਸ਼ਾ

ਇੱਕ ਸਵਾਲ ਉਹਨਾਂ ਲੋਕਾਂ ਦੇ ਨਾਮ ਜਿਹੜੇ ਇਹ ਚੰਗੀ ਤਰ੍ਹਾਂ ਜਾਣਦੇ ਨੇ ਕਿ ਕਿਸਨੂੰ ਕਦੋਂ ਕਿੱਥੇ ਵਰਤਣਾ ਹੈ , ਦੂਜੇ ਨੂੰ ਉਜਾੜ ਕੇ ਆਪ ਕਿਵੇਂ ਵਸਣਾਂ ਹੈ ,ਤੇ............ਜੋ ਦੂਜਿਆਂ ਨੂੰ ਪਿੰਜਰੇ ਨਰੜ ਆਪ ਕੰਡਿਆਲ਼ੀਆ ਤਾਰਾਂ ਟਪਦੇ ਫਿਰਦੇ ਨੇ

Sunday, September 6, 2009

Sunday, August 23, 2009

ਦੱਸੋ ਇਸਦਾ ਕੀ ਨਾਂ ਰੱਖਾਂ ?

ਮੈਂ ?
ਅੱਖਰ ਇੱਕ ਅਣ-ਲਿਖਿਆ
ਤੇ ਜਾਂ
ਲਿਖੇ ਜਾਣ ਤੋਂ ਬਾਅਦ
ਜਿਸ ਤੇ ਡੁਲ੍ਹੀ
ਸਿਆਹੀ
ਬਦਕਿਸਮਤੀ ਦੀ
.......
ਤੇ ਤੂੰ ?
ਤੂੰ...
ਜਨਮ ਜ਼ਾਤ ਗਜ਼ਲ
ਜਿਸ ਦੇ ਸੀਨੇ ਤੜਪ
ਨਵੇਂ ਪਲ
ਨਵੇਂ ਹੋਠਾਂ ਤੇ
ਸਜਣ ਦੀ
.....
ਨਵੇਂ ਹੋਠ
ਗਉਣ ਦਾ ਰਿਆਜ਼ ਕਰਦਿਆਂ
ਤੈਨੂੰ ਪੁਰਾਣੇ ਲੱਗਣ ਲੱਗਦੇ
...............
ਪੁਰਾਣੇ ਹੋਠਾਂ ਨੂੰ
ਦਰਦ ਕੰਦੂਈ
ਚੁੱਪ ਧਾਗੇ
ਨਾਲ਼ ਸੀਣਾ
ਤੇਰਾ ਸ਼ੁਗਲ

ਮੈਂ ਕਿਸੇ ਤੋਂ ਪੜਿ੍ਹਆ ਨਾ ਗਿਆ
ਤੂੰ ਕਿਸੇ ਤੋਂ ਗਾਈ ਨਾ ਗਈ

ਕੌਣ ਕਹਿੰਦਾ ਹੈ
ਤਕਦੀਰਾਂ ਨਹੀਂ ਮਿਲਦੀਆਂ ।

Saturday, July 25, 2009

Thursday, July 16, 2009

ਭਲਾ ਬੁੱਝੋ ਖਾਂ





ਬੇਨਤੀ :-ਕੁਛ ਸਤਿਕਾਰ ਯੋਗ ਸੱਜਣਾ ਨੇ ਮੈਥੋਂ ਕਈ ਵਾਰ ਮੇਰਾ ਨਾਮ ਪੁੱਛਿਆ ਹੈ , ਇਸ ਰਚਨਾ ਵਿੱਚ ਮੇਰਾ ਨਾਮ ਦੇਖ ਸਕਦੇ ਹੋ ਜੀ

Friday, June 5, 2009

Wednesday, May 27, 2009

Saturday, May 23, 2009

Friday, May 15, 2009

Wednesday, May 13, 2009

Wednesday, May 6, 2009

Friday, May 1, 2009

Thursday, April 30, 2009

Tuesday, April 28, 2009

Friday, April 24, 2009