Sunday, August 23, 2009

ਦੱਸੋ ਇਸਦਾ ਕੀ ਨਾਂ ਰੱਖਾਂ ?

ਮੈਂ ?
ਅੱਖਰ ਇੱਕ ਅਣ-ਲਿਖਿਆ
ਤੇ ਜਾਂ
ਲਿਖੇ ਜਾਣ ਤੋਂ ਬਾਅਦ
ਜਿਸ ਤੇ ਡੁਲ੍ਹੀ
ਸਿਆਹੀ
ਬਦਕਿਸਮਤੀ ਦੀ
.......
ਤੇ ਤੂੰ ?
ਤੂੰ...
ਜਨਮ ਜ਼ਾਤ ਗਜ਼ਲ
ਜਿਸ ਦੇ ਸੀਨੇ ਤੜਪ
ਨਵੇਂ ਪਲ
ਨਵੇਂ ਹੋਠਾਂ ਤੇ
ਸਜਣ ਦੀ
.....
ਨਵੇਂ ਹੋਠ
ਗਉਣ ਦਾ ਰਿਆਜ਼ ਕਰਦਿਆਂ
ਤੈਨੂੰ ਪੁਰਾਣੇ ਲੱਗਣ ਲੱਗਦੇ
...............
ਪੁਰਾਣੇ ਹੋਠਾਂ ਨੂੰ
ਦਰਦ ਕੰਦੂਈ
ਚੁੱਪ ਧਾਗੇ
ਨਾਲ਼ ਸੀਣਾ
ਤੇਰਾ ਸ਼ੁਗਲ

ਮੈਂ ਕਿਸੇ ਤੋਂ ਪੜਿ੍ਹਆ ਨਾ ਗਿਆ
ਤੂੰ ਕਿਸੇ ਤੋਂ ਗਾਈ ਨਾ ਗਈ

ਕੌਣ ਕਹਿੰਦਾ ਹੈ
ਤਕਦੀਰਾਂ ਨਹੀਂ ਮਿਲਦੀਆਂ ।

4 comments:

  1. ਮੈਂ ਕਿਸੇ ਤੋਂ ਪੜਿ੍ਹਆ ਨਾ ਗਿਆ
    ਤੂੰ ਕਿਸੇ ਤੋਂ ਗਾਈ ਨਾ ਗਈ

    waah...ji waah....!!

    itane dina ton kyon chup baite si ....apne andar eh hunar chupa ke .....??

    LAJWAAB>>>>!!!!!!
    ReplyDelete
  2. wah wah wah....bahut sohna 22g
    ReplyDelete
  3. ਮੈਂ ?
    ਅੱਖਰ ਇੱਕ ਅਣ-ਲਿਖਿਆ
    ਤੇ ਜਾਂ
    ਲਿਖੇ ਜਾਣ ਤੋਂ ਬਾਅਦ
    ਜਿਸ ਤੇ ਡੁਲ੍ਹੀ
    ਸਿਆਹੀ
    ਬਦਕਿਸਮਤੀ ਦੀ kon kahnda taqdeera nahi mildiya...awesome....
    ReplyDelete